ਹੋ ਜਾਓ ਤਿਆਰ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ, ਹੁਣ ਆਉਣ ਵਾਲੇ ਇਨ੍ਹਾਂ ਦਿਨਾਂ ਵਿੱਚ ਫੇਰ ਪਵੇਗਾ ਮੀਂਹ

ਅਗਲੇ ਤਿੰਨ-ਚਾਰ ਦਿਨ ਸੂਬੇ ਚ ਮਾਨਸੁੂਨੀ ਟੁੱਟਵੀ ਬਰਸਾਤੀ ਕਾਰਵਾਈ ਜਾਰੀ ਰਹੇਗੀ ਖਾਸਕਰ ਕੱਲ੍ਹ, ਸੂਬੇ ਚ ਕਈੰ ਥਾਈ ਚੰਗੀ ਬਾਰਿਸ਼ ਦੀ ਆਸ ਹੈ।ਅੱਜ ਦੁਆਬੇ ਤੇ ਮਾਲਵੇ ਦੇ ਕਈ ਖੇਤਰਾਂ ਚ ਟੁੱਟਵੀਂ ਬਾਰਿਸ਼ ਪਈ। ਪਰ ਵੱਡੇ ਪੱਧਰ ਤੇ ਪੰਜਾਬ ਚ ਬਾਰਿਸ਼ਾ ਦਾ ਅਗਲਾ ਦੌਰ 23-24 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

ਦੇਰ ਪਰ ਦਰੁਸਤ ਆਈ ਮਾਨਸੂਨ ਸੂਬੇ ਦੇ ਕਈ ਹਿੱਸਿਆਂ ਚ ਮੁਸੀਬਤ ਬਣਕੇ ਆਈ ਹੈ। ਬਠਿੰਡਾ ਤੋਂ ਬਾਅਦ ਤਾਜ਼ਾ ਮਾਮਲਾ ਨਾਭਾ-ਮਾਲੇਰਕੋਟਲਾ ਰੋਡ ‘ਤੇ ਪੈਂਦੇ ਕਸਬੇ ਅਮਰਗੜ੍ਹ ਦਾ ਹੈ। ਜਿੱਥੇ ਅਮਰਗੜ੍ਹ ਤੇ ਨਾਲ ਲੱਗਦੇ 3-4 ਪਿੰਡਾਂ ਚ ਸਵੇਰੇ 7:30 ਤੋਂ 11:30 ਤੱਕ ਲਗਾਤਾਰ ਪਈ ਭਾਰੀ ਬਰਸਾਤ(200mm+) ਨਾਲ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਕਈ ਸੌ ਏਕੜ ਝੋਨਾ ਪਾਣੀ ਦੀ ਚਪੇਟ ਚ ਆ ਗਿਆ ਹੈ, ਪਾਣੀ ਜੀ.ਟੀ. ਰੋਡ ਉੱਪਰੋਂ ਵਗਦਾ ਦੇਖਿਆ ਗਿਆ।

ਪਹਿਲਾਂ ਦੱਸੇ ਮੁਤਾਬਿਕ ਜੁਲਾਈ ਦੇ ਆਖਰੀ ਹਫ਼ਤੇ ਮਾਨਸੂਨੀ ਬਾਰਿਸ਼ ਫਿਰ ਜੋਰਾਂ ‘ਤੇ ਰਹੇਗੀ। ਜੋਕਿ ਰਾਹਤ ਦੀ ਓੁਮੀਦ ਲਾਈ ਬੈਠੇ ਹੜ੍ਹ ਪ੍ਭਾਵਿਤ ਖੇਤਰਾਂ ਲਈ ਚੰਗੀ ਖਬਰ ਨਹੀਂ ਹੈ। ਇਹੀ ਨਹੀਂ, ਜੁਲਾਈ ਦੇ ਆਖਰੀ ਹਫਤੇ ਹੜ੍ਹ ਦੀ ਸਥਿਤੀ ਹੋਰ ਖਰਾਬ ਹੋਣ ਦੀ ਵੀ ਸੰਭਾਵਨਾ ਬਣੀ ਹੋਈ ਹੈ।

ਜਿਕਰਯੋਗ ਹੈ ਕਿ ਸੰਗਰੂਰ ਦੇ ਮੂਣਕ ਤੇ ਸਮਾਣਾ ਲਾਗੇ ਘੱਗਰ ਦਰਿਆ ਚ ਪਾੜ ਪੈਣ ਕਰਕੇ ਹੜ੍ਹ ਦੀ ਸਥਿਤੀ ਬਣ ਚੁੱਕੀ ਹੈ। ਘੱਗਰ ਵਿੱਚ ਦਰਿਆ ਚ ਪਾੜ ਪੈਣ ਕਾਰਨ ਕਿਸਾਨਾ ਦੀ ਹਜਾਰਾ ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਉੱਥੇ ਹੀ ਆਸਪਾਸ ਦੇ ਪਿੰਡ ਘੱਗਰ ਦੀ ਮਾਰ ਹੇਠ ਆ ਗਏ ਹਨ।