ਫ਼ੌਜੀ ਨੇ ਦਿੱਤੀ ਮੋਦੀ ਦੀ ਲੋਕ ਸਭਾ ਮੈਂਬਰਸ਼ਿਪ ਨੂੰ ਚੁਨੌਤੀ, ਅਦਾਲਤ ਨੇ ਭੇਜਿਆ ਨੋਟਿਸ

ਇਲਾਹਾਬਾਦ ਹਾਈਕੋਰਟ ਨੇ ਤੇਜ ਬਹਾਦੁਰ ਯਾਦਵ ਦੀ ਵਾਰਾਣਸੀ ਦੇ ਸੰਸਦ ਮੈਂਬਰ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਨੋਟਿਸ ਜਾਰੀ ਕੀਤਾ ਹੈ। ਕੋਰਟ ਨੇ ਮੋਦੀ ਤੋਂ 21 ਅਗਸਤ ਤਕ ਜਵਾਬ ਵੀ ਮੰਗਿਆ ਹੈ। ਕੋਰਟ ਨੇ ਅਟਾਰਨੀ ਨੂੰ ਇਸ ਸਬੰਧੀ ਅਰਜ਼ੀ ਦਾਖਲ ਕਰਨ ਦਾ ਸਮਾਂ ਦਿੱਤਾ ਹੈ। ਇਹ ਆਦੇਸ਼ ਜੱਜ ਅੇਮਕੇ ਗੁਪਤਾ ਨੇ ਬੀਐਸਐਫ ਤੋਂ ਬਰਖ਼ਾਸਤ ਫੋਜੀ ਤੇਜ ਬਹਾਦੁਰ ਯਾਦਵ ਦੀ ਚੋਣ ਯਾਚਿਕਾ ‘ਤੇ ਦਿੱਤਾ ਹੈ।

ਅਪੀਲ ‘ਚ ਤੇਜ ਦਾ ਕਹਿਣਾ ਹੈ ਕਿ ਉਸ ਦੀ ਨਾਮਜਦਗੀ ਪੱਤਰ ਨੂੰ ਗਲਤ ਜਾਣਕਾਰੀ ਦੇਣ ਕਰਕੇ ਕੈਂਸਿਲ ਕੀਤਾ ਗਿਆ ਜਦਕਿ ਉਸ ਨੂੰ ਜਵਾਬ ਦੇਣ ਦਾ ਸਮਾਂ ਨਹੀ ਦਿੱਤਾ ਗਿਆ। ਕਾਨੂੰਨ ਮੁਤਾਬਕ ਉਸ ਨੂੰ ਇਸ ਮਾਮਲੇ ‘ਚ ਸੁਣਵਾਈ ਦੇ ਲਈ 24 ਘੰਟੇ ਦਾ ਸਮਾਂ ਮਿਲਣਾ ਚਾਹਿਦਾ ਸੀ।

ਯਾਚਿਕਾ ‘ਚ ਚੋਣ ਅਧਿਕਾਰੀਆਂ ‘ਤੇ ਰਾਜਨੀਤੀਕ ਦਵਾਅ ‘ਚ ਫੈਸਲਾ ਲੈਣ ਦਾ ਇਲਜ਼ਾਮ ਲਗਾਇਆ ਗਿਆ ਹੈ। ਕੋਰਟ ਨੇ ਅਰਜ਼ੀ ਦਾਖਲ ਕਰਨ ਲਈ ਯਾਚੀ ਨੂੰ ਛੁੱਟ ਦਿੱਤੀ ਹੈ। ਕੋਰਟ ਨੇ ਨੋਟਿਸ ਜਾਰੀ ਕਰ ਡਾਕ ਅਤੇ ਅਖ਼ਬਾਰ ‘ਚ ਪ੍ਰਕਾਸ਼ਿਤ ਕਰਨ ਦੇ ਆਦੇਸ਼ ਦਿੱਤੇ ਹਨ। ਜਿਸ ਦੀ ਅਗਲੀ ਸੁਣਵਾਈ 21 ਅਗਸਤ ਨੂੰ ਹੈ।