ਇੱਕ ਲੜਕੀ ਦੁਆਰਾ ਗੋਲਡੀ ਪੰਜਾਬ ਪੁਲਿਸ ਨੂੰ ਕੀਤੇ ਗਏ ਸਵਾਲ ਜਵਾਬ

ਅਨਮੋਲ ਕਵਾਤਰਾ ਅਤੇ ਗੋਲਡੀ ਪੰਜਾਬ ਪੁਲਿਸ ਦੋਨੋਂ ਹੀ ਲੁਧਿਆਣੇ ਦੇ ਇੱਕ ਉੱਘੇ ਸਮਾਜ ਸੇਵੀ ਹਨ। ਇਨ੍ਹਾਂ ਦੋਨਾਂ ਦੁਆਰਾ ਲੋੜਵੰਦ ਅਤੇ ਗ਼ਰੀਬ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਪਰ ਬੀਤੇ ਕੁਝ ਦਿਨਾਂ ਵਿੱਚ ਅਨਮੋਲ ਕਵਾਤਰਾ ਤੇ ਇੱਕ ਹਮਲਾ ਹੁੰਦਾ ਹੈ ਜਿਸ ਵਿੱਚ ਕਾਂਗਰਸੀ ਲੀਡਰ ਉਸ ਦੇ ਪਿਤਾ ਉੱਪਰ ਹੱਥ ਚੁੱਕਦੇ ਹਨ ਅਤੇ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੰਦੇ ਹਨ। ਇਸ ਵਿੱਚ ਅਨਮੋਲ ਕਵਾਤਰਾ ਦਾ ਸਾਥ ਬਹੁਤ ਸਾਰੇ ਲੋਕਾਂ ਦੁਆਰਾ ਦਿੱਤਾ ਜਾਂਦਾ ਹੈ ਅਤੇ ਗੋਲਡੀ ਜੋ ਕਿ ਪੰਜਾਬ ਪੁਲਸ ਵਿੱਚ ਹਨ ਉਹ ਵੀ ਉਸ ਸਮੇਂ ਅਨਮੋਲ ਕਵਾਤਰਾ ਦੇ ਸਾਥ ਲਈ ਆਉਂਦੇ ਹਨ ਅਤੇ ਉਹੀ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਕਾਂਗਰਸੀ ਲੀਡਰ ਉੱਪਰ ਪਰਚਾ ਦਰਜ ਕਰਵਾਉਂਦੇ ਹਨ।

ਗੋਲਡੀ ਦੇ ਕਹਿਣ ਤੇ ਅਨਮੋਲ ਕਵਾਤਰਾ ਧਰਨੇ ਤੋਂ ਉੱਠ ਕੇ ਕੇਸ ਕਰਨ ਲਈ ਆਉਂਦੇ ਹਨ। ਪਰ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲਾਅ ਐਂਡ ਆਰਡਰ ਨੂੰ ਭੰਗ ਕਰ ਕੇ ਧਰਨੇ ਲਾਉਣਾ ਗਲਤ ਗੱਲ ਹੈ। ਕੁਝ ਇਸ ਤਰ੍ਹਾਂ ਦੀ ਹੀ ਇੱਕ ਕਾਲ ਰਿਕਾਰਡਿੰਗ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਲੜਕੀ ਗੋਲਡੀ ਨੂੰ ਕਾਲ ਕਰਕੇ ਲਾਏ ਗਏ ਧਰਨੇ ਬਾਰੇ ਪੁੱਛਗਿਛ ਕਰਦੀ ਹੈ। ਉਸ ਲੜਕੀ ਦਾ ਕਹਿਣਾ ਹੈ ਕਿ ਅਨਮੋਲ ਕਵਾਤਰਾ ਨੇ ਧਰਨਾ ਲਾ ਕੇ ਬਹੁਤ ਹੀ ਗ਼ਲਤ ਕੀਤਾ ਅਤੇ ਇਹ ਪੂਰਾ ਹੀ ਕਾਨੂੰਨ ਦੇ ਖਿਲਾਫ ਹੈ ਅਤੇ ਉਸ ਲੜਕੀ ਨੇ ਇਹ ਵੀ ਕਿਹਾ ਕਿ ਗੋਲਡੀ ਜੋ ਕਿ ਪੰਜਾਬ ਪੁਲਸ ਵਿਚ ਹਨ ਉਨ੍ਹਾਂ ਨੂੰ ਇਸ ਧਰਨੇ ਵਿਚ ਉਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਸੀ।

 

ਜਦੋਂ ਕਿਸੇ ਇਕ ਮੁੱਦੇ ਉਪਰ ਦੋ ਲੋਕਾਂ ਵੱਲੋਂ ਬਹਿਸ ਕੀਤੀ ਜਾ ਰਹੀ ਹੋਵੇ ਤਾਂ ਗੱਲ ਕਿਤੇ ਵੀ ਜਾ ਕੇ ਮੁੱਕਦੀ ਹੀ ਨਹੀਂ ਬਲਕਿ ਅੱਗੇ ਹੀ ਵਧਦੀ ਜਾਂਦੀ ਹੈ ਇਸ ਕਾਲ ਰਿਕਾਰਡਿੰਗ ਵਿੱਚ ਵੀ ਕੁਝ ਇੱਦਾ ਦਾ ਹੀ ਹੋਇਆ। ਲੜਕੀ ਵੀ ਆਪਣੇ ਆਪ ਨੂੰ ਇੱਕ ਸਮਾਜ ਸੇਵੀ ਦੱਸਦੀ ਹੈ ਅਤੇ ਉਸ ਲੜਕੀ ਦਾ ਕਹਿਣਾ ਹੈ ਕਿ ਅਨਮੋਲ ਕਵਾਤਰਾ ਦੇ ਨਾਲ ਜੋ ਸਪੋਰਟਰ ਖੜ੍ਹੇ ਸਨ ਉਹ ਸਾਰੇ ਹੀ ਬੈਂਸ ਪਾਰਟੀ ਦੇ ਸਮਰਥਕ ਸਨ ਅਤੇ ਇਹ ਇੱਕ ਪੁਲੀਟੀਕਲ ਮੁੱਦਾ ਸੀ। ਪਰ ਮੇਰਾ ਖੁਦ ਦਾ ਮੰਨਣਾ ਇਹ ਹੈ ਕਿ ਜਦੋਂ ਵੀ ਕੋਈ ਲੋਕ ਭਲਾਈ ਦਾ ਕੰਮ ਕਰਦਾ ਹੈ ਤਾਂ ਉਸ ਦੇ ਵਿਰੋਧੀ ਬਹੁਤ ਬਣ ਜਾਂਦੇ ਹਨ ਜੋ ਉਨ੍ਹਾਂ ਦੇ ਪੈਰ ਖਿੱਚਦੇ ਹਨ। ਇਸ ਆਡੀਓ ਵਿਚ ਵੀ ਕੁਝ ਏਦਾਂ ਦਾ ਹੀ ਦੇਖਣ ਨੂੰ ਮਿਲ ਰਿਹਾ ਹੈ।