ਜਿਹੜੇ ਜਾਂਦੇ ਨੇ 10 ਸਾਲ ਦੇ ਵੀਜ਼ੇ ਤੇ ਕਨੇਡਾ ਉਹ ਜਰੂਰ ਦੇਖ ਲੈਣ ਵਾਪਿਸ ਆਈ ਪੰਜਾਬੀ ਜੋੜੀ ਕਨੇਡਾ ਤੋਂ ਨਹੀਂ ਸਕੇ ਪਹੁੰਚ

ਕਨੈਡਾ ਜਾਣਾ ਲਗਭਗ ਹਰ ਪੰਜਾਬੀ ਦਾ ਸੁਪਨਾ ਹੈ ਅਤੇ ਕਿਸੇ ਵੀ ਤਰ੍ਹਾਂ ਹਰ ਪਰਿਵਾਰ ਇਸ ਸੁਪਨੇ ਨੂੰ ਪੂਰਾ ਕਰਨ ਵਿੱਚ ਲੱਗਾ ਹੋਇਆ ਹੈ। ਪੰਜਾਬ ਦੇ ਹਰ ਘਰ ਵਿੱਚੋ ਇਕ ਮੈਂਬਰ ਕਿਸੇ ਨਾ ਕਿਸੇ ਮੁਲਕ ਵਿਚ ਵਿਦੇਸ਼ ਵਿੱਚ ਬੈਠਾ ਹੈ ਅਤੇ ਸਭ ਤੋਂ ਜ਼ਿਆਦਾ ਜਿਸ ਦੇਸ਼ ਵਿੱਚ ਪੰਜਾਬੀ ਜਾਂਦੇ ਹਨ ਉਹ ਹੈ ਕੈਨੈਡਾ। ਬੱਚੇ ਪੜ੍ਹਨ ਦੇ ਲਈ ਕੈਨੇਡਾ ਹੀ ਜਾਣਾ ਚਹੁੰਦੇ ਹਨ। ਪਰ ਅੱਜ ਕੱਲ ਬਹੁਤ ਸਾਰੇ ਕਨੂੰਨ ਇੰਜ ਹੋ ਗਏ ਹਨ ਜਿਸ ਕਰਕੇ ਸਾਨੂੰ ਜਿਆਦਾ ਸਾਵਧਾਨ ਹੋਣ ਦੀ ਲੋੜ ਹੈ। ਇਸਦੇ ਲਈ ਸਾਨੂੰ ਸਾਰੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ। ਪਹਿਲਾ ਜਦੋ ਵੀ ਕਿਸੇ ਨੂੰ ਵੀਜ਼ਾ ਮਿਲਦਾ ਸੀ ਤਾ ਉਸਦੀ ਬਾਅਦ ਵਿੱਚ ਕੋਈ ਇੰਟਰਵਿਊ ਨਹੀਂ ਹੁੰਦੀ ਸੀ। ਪਰ ਅੱਜ ਕੱਲ ਇਸ ਤਰ੍ਹਾਂ ਨਹੀਂ ਹੈ ਤੁਹਾਡੀ ਰਸਤੇ ਵਿਚ ਵੀ ਇੰਟਰਵੀਊ ਹੋ ਸਕਦੀ ਹੈ। ਜਿਥੇ ਕਿਤੇ ਵੀ ਰਾਹ ਵਿੱਚ ਇੱਕ ਜਾ ਦੋ ਘੰਟੇ ਦੇ ਤੁਸੀਂ ਰੁਕਦੇ ਹੋ ਤਾ ਉਸ ਜਗਾ ਵੀ ਤੁਹਾਡੀ ਇੰਟਰਵੀਊ ਹੋ ਸਕਦੀ ਹੈ।

ਇਸ ਇੰਟਰਵਿਊ ਵਿੱਚ ਤੁਹਾਨੂੰ ਤੁਹਾਡੇ ਉਥੇ ਜਾਣ ਦਾ ਕਾਰਨ ਪੁੱਛਿਆ ਜਾ ਸਕਦਾ ਹੈ। ਇਸਦੇ ਨਾਲ ਹੀ ਜੋ ਜਾਣਕਾਰੀ ਤੁਸੀਂ ਵੀਜ਼ਾ ਲੈਣ ਸਮੇ ਦਿੱਤੀ ਸੀ ਉਸਦੀ ਜਾਚ ਕੀਤੀ ਜਾ ਸਕਦੀ ਹੈ ਜੇਕਰ ਤੁਹਾਡੀ ਦਿੱਤੀ ਜਾਣਕਾਰੀ ਅਤੇ ਇੰਟਰਵਿਊ ਵਿਚ ਕੁਝ ਵੀ ਫੇਰ ਬਦਲ ਮਿਲਦਾ ਹੈ ਤਾ ਤੁਹਾਨੂੰ ਉਸੇ ਸਮੇ ਉਥੋਂ ਵਾਪਸ ਭੇਜਿਆ ਜਾ ਸਕਦਾ ਹੈ। ਹੁਣ ਕਈ ਕੇਸ ਅਜਿਹੇ ਦੇਖਣ ਨੂੰ ਮਿਲਦੇ ਹਨ। ਇਸ ਲਈ ਪੰਜਾਬੀਆਂ ਨੂੰ ਹੁਣ ਇਸ ਵੇਲੇ ਪੂਰੀ ਜਾਣਕਰੀ ਹੋਣੀ ਚਾਹੀਦੀ ਹੈ ਕਿ ਉਹਨਾਂ ਆਪਣੇ ਬਾਰੇ ਅੰਬੈਸੀ ਨੂੰ ਕਿਸੇ ਤਰ੍ਹਾਂ ਦੀ ਕੋਈ ਗਲਤ ਜਾਣਕਾਰੀ ਤਾ ਨਹੀਂ ਦਿੱਤੀ ਹੈ। ਕਿਤੇ ਤੁਹਾਡੇ ਏਜੇਂਟ ਨੇ ਤੁਹਾਨੂੰ ਧੋਖੇ ਵਿਚ ਤਾ ਨਹੀਂ ਰਖਿਆ ਹੈ।

ਇੱਕ ਗਲਤੀ ਕਰਕੇ ਕਨੇਡਾ airport ਤੋਂ ਹੀ ਪੁੱਠਾ ਮੁੜਿਆ ਪੰਜਾਬੀ couple, ਨਹੀਂ ਦੇਖ ਸਕੇ ਕਨੇਡਾ

ਇੱਕ ਗਲਤੀ ਕਰਕੇ ਕਨੇਡਾ airport ਤੋਂ ਹੀ ਪੁੱਠਾ ਮੁੜਿਆ ਪੰਜਾਬੀ couple, ਨਹੀਂ ਦੇਖ ਸਕੇ ਕਨੇਡਾDaily Post Punjabi #canada #touristvisa

Posted by Daily Post Punjabi on Sunday, June 16, 2019

ਦੋਸਤੋ ਇੱਥੇ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਵਾਂਗੇ ਅਗਰ ਤੁਹਾਡੇ ਡੌਕੂਮੈਂਟ ਬਿਲਕੁਲ ਸਹੀ ਹਨ ਤੇ ਤੁਸੀ ਐਮਬੈਸੀ ਨੂੰ ਕੋਈ ਝੂਠੀ ਜਾਣਕਾਰੀ ਨਹੀਂ ਦਿੱਤੀ ਹੈ ਤਾ ਤੁਹਾਨੂੰ ਕੈਨੇਡਾ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਹੈ। ਇਸ ਲਈ ਕਿੱਸੇ ਪੜ੍ਹੇ ਲਿਖੇ ਇਨਸਾਨ ਤੋਂ ਫਾਇਲ ਬਣਾਓ ਤੇ ਜਾ ਕੇ ਐਮਬੈਸੀ ਜਾਮਾ ਕਰ ਕੇ ਆਓ|